JALANDHAR WEATHER

ਜੰਗ ਦੇ ਹਾਲਾਤ ਦਰਮਿਆਨ ਪੈਟਰੋਲ ਪੰਪਾਂ ਤੇ ਕਰਿਆਨੇ ਦੀਆਂ ਦੁਕਾਨਾਂ 'ਤੇ ਲੋਕਾਂ ਦੀ ਭੀੜ ਹੋਈ

ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ)-ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਲੋਕ ਜਮ੍ਹਾਂਖੋਰੀ ਨਾ ਕਰਨ। ਪਰ ਇਸ ਦੇ ਬਾਵਜੂਦ ਵੀ ਲੋਕਾਂ ਵਿੱਚ ਅੱਜ ਭੱਜ ਨੱਠ ਬਣੀ ਰਹੀ। ਪੈਟਰੋਲ ਪੰਪਾਂ ਤੇ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਕਤਾਰਾਂ ਵਿੱਚ ਖੜ੍ਹ ਕੇ ਜਿੱਥੇ ਲੋਕ ਗੱਡੀਆਂ ਵਿੱਚ ਤੇਲ ਪਵਾ ਰਹੇ ਸਨ। ਇਸ ਤੋਂ ਇਲਾਵਾ ਮੋਟਰਸਾਈਕਲਾਂ ਅਤੇ ਸਕੂਟਰੀਆਂ ਵਿੱਚ ਤੇਲ ਫੁੱਲ ਟੈਂਕੀ ਕਰਵਾ ਰਹੇ ਸਨ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਡੀਜ਼ਲ ਤੇਲ ਦੀਆਂ ਟੈਂਕੀਆਂ ਅਤੇ ਡਰੰਮ ਭਰਵਾਏ ਜਾ ਰਹੇ ਸਨ। ਲੋਕਾਂ ਵਿੱਚ ਦੌੜ ਲੱਗੀ ਰਹੀ ਕਿ ਕਿਤੇ ਤੇਲ ਦੀ ਘਾਟ ਹੀ ਨਾ ਆ ਜਾਵੇ। ਇਸ ਤਰ੍ਹਾਂ ਹੀ ਕਰਿਆਨੇ ਦੀਆਂ ਦੁਕਾਨਾਂ ਤੇ ਲੋਕਾਂ ਵੱਲੋਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਖਰੀਦ ਕੀਤੀ ਗਈ ਅਤੇ ਸਵੇਰ ਤੋਂ ਹੀ ਕਰਿਆਨੇ ਦੀਆਂ ਦੁਕਾਨਾਂ ਤੇ ਭੀੜ ਵਿਖਾਈ ਦਿੱਤੀ। ਦਾਲਾਂ, ਆਟਾ, ਰੋਜਾਨਾ ਵਰਤੋਂ ਦੀਆਂ ਹੋਰ ਚੀਜ਼ਾਂ ਤੋਂ ਇਲਾਵਾ ਪਿਆਜ਼ ਅਤੇ ਆਲੂਆਂ ਦੀ ਵੀ ਕਾਫੀ ਵਿਕਰੀ ਰਹੀ। ਜਦਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਆਵੇਗੀ ਅਤੇ ਲੋਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਨਹੀਂ ਕਰਨੀ ਚਾਹੀਦੀ ਅਤੇ ਜਮ੍ਹਾਂਖੋਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਾਲਾਤ ਆਮ ਵਾਂਗ ਹਨ ਤੇ ਕਿਸੇ ਵੀ ਘਬਰਾਹਟ ਵਿੱਚ ਆਉਣ ਦੀ ਲੋੜ ਨਹੀਂ ਹੈ, ਬਲਕਿ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ