100 ਲੀਟਰ ਲਾਹਣ ਸਮੇਤ ਇਕ ਨੌਜਵਾਨ ਕਾਬੂ

ਸੰਗਤ ਮੰਡੀ (ਬਠਿੰਡਾ) 4 ਮਈ (ਦੀਪਕ ਸ਼ਰਮਾ) - ਬਠਿੰਡਾ ਬਾਦਲ ਰੋਡ 'ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਇਕ ਛਾਪੇਮਾਰੀ ਕਰਕੇ ਪਿੰਡ ਚੁੱਘੇ ਕਲਾਂ ਤੋਂ 100 ਲੀਟਰ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਹੌਲਦਾਰ ਹਰਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਨੂੰਸੂਚਨਾ ਮਿਲੀ ਸੀ ਕਿ ਪਿੰਡ ਚੁੱਘੇ ਕਲਾਂ ਵਿਖੇ ਗੁਰਪ੍ਰੀਤ ਸਿੰਘ ਨਾਂਅ ਦਾ ਨੌਜਵਾਨ ਘਰ ਦੀ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ, ਜਦ ਪੁਲਿਸ ਪਾਰਟੀ ਨੇ ਉਕਤ ਨੌਜਵਾਨ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਕੋਲੋਂ 100 ਲੀਟਰ ਲਾਹਣ ਬਰਾਮਦ ਕੀਤੀ ਗਈ।