JALANDHAR WEATHER

ਮੁੱਖ ਮੰਤਰੀ ਹਰਿਆਣਾ ਦੀ ਪ੍ਰੈਸ ਕਾਨਫਰੰਸ ਹੋਈ ਸ਼ੁਰੂ

ਚੰਡੀਗੜ੍ਹ, 3 ਮਈ-ਮੁੱਖ ਮੰਤਰੀ ਹਰਿਆਣਾ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ ਤੇ ਹਰਿਆਣਾ ਦੀਆਂ ਸਾਰੀਆਂ ਪਾਰਟੀਆਂ ਨੇ ਪਾਣੀ ਦੇ ਮੁੱਦੇ 'ਤੇ ਇਕਜੁੱਟਤਾ ਪ੍ਰਗਟਾਈ। ਮੁੱਖ ਮੰਤਰੀ ਸਾਡਾ ਪਾਣੀ ਰੋਕ ਕੇ ਗੈਰ ਸੰਵਿਧਾਨਕ ਕੰਮ ਕਰ ਰਹੇ ਹਨ। ਦੇਸ਼ ਦਾ ਪਾਣੀ ਕਿਸੇ ਇਕ ਸੂਬੇ ਦਾ ਨਹੀਂ ਬਲਕਿ ਸਾਰੇ ਦੇਸ਼ ਦਾ ਹੈ। ਇਹ ਇੰਨੀ ਵੱਡੀ ਸਮੱਸਿਆ ਨਹੀਂ ਜਿੰਨਾ ਪੰਜਾਬ ਸਰਕਾਰ ਇਸ ਨੂੰ ਬਣਾ ਰਹੀ ਹੈ। ਸਾਲ 2017, 2018 ਤੇ 2019 ਨੂੰ ਪਾਣੀ ਦਾ ਪੱਧਰ ਘੱਟ ਹੋਣ ਦੇ ਬਾਵਜੂਦ ਵੀ ਹਰਿਆਣਾ ਨੂੰ ਪਾਣੀ ਮਿਲਿਆ। ਮੌਜੂਦਾ ਸਮੇਂ 'ਚ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਾਫੀ ਵੱਧ ਹੈ। ਮੁੱਖ ਮੰਤਰੀ ਪੰਜਾਬ ਹਰਿਆਣਾ 'ਤੇ ਧੱਕੇਸ਼ਾਹੀ ਦਾ ਦੋਸ਼ ਲਗਾ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ। ਮਾਨ ਸਰਕਾਰ ਨੂੰ ਹਰਿਆਣਾ ਲਈ ਪਾਣੀ ਤਾਂ ਦੇਣਾ ਹੀ ਪਵੇਗਾ। ਇਹ ਪਾਣੀ ਦੇਸ਼ ਦਾ ਹੈ ਨਾ ਕਿ ਪੰਜਾਬ ਦਾ। ਨਾਇਬ ਸੈਣੀ ਨੇ ਕਿਹਾ ਕਿ ਇਹ ਪਾਣੀ ਪੰਜਾਬ ਦਾ ਨਹੀਂ ਹੈ ਬਲਕਿ ਸਿਰਫ ਪੰਜਾਬ 'ਚੋਂ ਹੋ ਕੇ ਗੁਜ਼ਰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ