ਅੱਜ ਰਾਇਲ ਚੈਲੇਂਜਰਜ਼ ਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਹੋਣਗੀਆਂ ਆਹਮੋ ਸਾਹਮਣੇ

ਬੈਂਗਲੁਰੂ, 18 ਅਪ੍ਰੈਲ- ਇੰਡੀਅਨ ਪ੍ਰੀਮੀਅਰ ਲੀਗ ਵਿਚ ਅੱਜ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ। ਇਹ ਮੈਚ ਐਮ. ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਇਹ ਇਸ ਸੀਜ਼ਨ ਵਿਚ ਦੋਵਾਂ ਟੀਮਾਂ ਦਾ ਪਹਿਲਾ ਮੈਚ ਹੋਵੇਗਾ। ਦੋਵੇਂ ਟੀਮਾਂ ਪਿਛਲੇ ਸਾਲ ਬੈਂਗਲੁਰੂ ਦੇ ਮੈਦਾਨ ’ਤੇ ਇਕ ਦੂਜੇ ਦੇ ਸਾਹਮਣੇ ਹੋਈਆਂ ਸਨ। ਆਰ.ਸੀ.ਬੀ. ਨੇ ਉਹ ਮੈਚ 4 ਵਿਕਟਾਂ ਨਾਲ ਜਿੱਤ ਲਿਆ ਸੀ।