ਮਹਿਲ ਕਲਾਂ (ਬਰਨਾਲਾ) ਦੇ ਨੌਜਵਾਨ ਦੀ ਫਿਲੀਪੀਨਜ਼ 'ਚ ਮੌਤ

ਮਹਿਲ ਕਲਾਂ (ਬਰਨਾਲਾ), 18 ਅਪ੍ਰੈਲ (ਅਵਤਾਰ ਸਿੰਘ ਅਣਖੀ) - ਮਹਿਲ ਕਲਾਂ ਸੋਢੇ (ਬਰਨਾਲਾ) ਨਾਲ ਸੰਬੰਧਿਤ ਇਕ 28 ਸਾਲਾ ਨੌਜਵਾਨ ਦੀ ਦਾਵਾਓ, ਫਿਲੀਪੀਨਜ਼ 'ਚ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੀਵਨਜੋਤ ਸਿੰਘ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਦਾਵਾਓ, ਫਿਲੀਪੀਨਜ਼ ਗਿਆ ਸੀ।