ਅੱਜ ਪੰਜਾਬ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੇ ਆਹਮੋ ਸਾਹਮਣੇ

ਮੁੱਲਾਂਪੁਰ, (ਲੁਧਿਆਣਾ), 15 ਅਪ੍ਰੈਲ- ਅੱਜ ਸ਼ਾਮ 7.30 ਵਜੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਕਾਰ ਇਕ ਜ਼ਬਰਦਸਤ ਮੁਕਾਬਲਾ ਹੋਵੇਗਾ। ਮੁਕਾਬਲੇ ਤੋਂ ਪਹਿਲਾਂ ਦੋਵਾਂ ਟੀਮਾਂ ਨੇ ਬੀਤੇ ਦਿਨ ਮੈਦਾਨ ਵਿਚ ਖ਼ੂਬ ਪਸੀਨਾ ਵਹਾਇਆ ਸੀ।