22 ਸਾਲਾਂ ਨੌਜਵਾਨ ਦਾ ਹੋਇਆ ਕਤਲ

ਸੰਗਰੂਰ, 8 ਅਪ੍ਰੈਲ- ਸਥਾਨਕ ਇੰਦਰਾ ਬਸਤੀ ਦੇ ਵਿਚ ਅੱਜ ਇਕ ਰਾਹੁਲ ਨਾਂਅ ਦੇ 22 ਸਾਲਾਂ ਦੇ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮੌਕੇ ’ਤੇ ਪੁੱਜੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਇੰਦਰਾ ਬਸਤੀ ’ਚ ਰਾਹੁਲ ਨਾਂਅ ਦੇ ਨੌਜਵਾਨ ’ਤੇ ਕੁਝ ਨੋਜਵਾਨਾਂ ਵਲੋਂ ਹਮਲਾ ਕਰਨ ’ਤੇ ਉਸ ਦੇ ਕੋਈ ਅਜਿਹੀ ਸੱਟ ਲੱਗੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਦਾ ਸਥਾਨਕ ਸਿਵਲ ਹਸਪਤਾਲ ਦੇ ਵਿਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਲਦ ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।