JALANDHAR WEATHER

ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਸਜਾਇਆ 30ਵਾਂ ਨਗਰ ਕੀਰਤਨ

ਆਕਲੈਂਡ, 5 ਅਪ੍ਰੈਲ (ਹਰਮਨਪ੍ਰੀਤ ਸਿੰਘ ਗੋਲੀਆ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਊਜ਼ੀਲੈਂਡ ਵਿਚ ਵੱਖੋ-ਵੱਖ ਸ਼ਹਿਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਅੱਜ ਆਕਲੈਂਡ ਦੇ ਖੇਤਰ ਓਟਾਹੂਹੂ ਵਿਖੇ ਖਾਲਸਾ ਸਾਜਨਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਕਰਵਾਏ ਗਏ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ। ਜ਼ਿਕਰਯੋਗ ਹੈ ਕਿ ਆਕਲੈਂਡ ਸਭ ਤੋਂ ਪਹਿਲਾ ਗੁਰੂਘਰ ਓਟਾਹੂਹੂ ਵਿਖੇ ਹੀ ਬਣਿਆ ਸੀ ਅਤੇ ਇਸ ਵਾਰ ਇਹ 30ਵਾਂ ਸਾਲਾਨਾ ਨਗਰ ਕੀਰਤਨ ਸੀ, ਜੋ 1996 ਤੋਂ ਬਾਅਦ ਹਰ ਸਾਲ ਸਜਾਇਆ ਜਾਂਦਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਸਭ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਹੈ ਅਤੇ ਅੱਜ ਵੀ ਇਸ ਨਗਰ ਕੀਰਤਨ ਵਿਚ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਹੈ ਜੋ ਪਹਿਲੀ ਵਾਰ ਇਥੇ ਸਜਾਏ ਗਏ ਨਗਰ ਕੀਰਤਨ ਵਿਚ ਸ਼ਾਮਿਲ ਸੀ। ਨਿਊਜ਼ੀਲੈਂਡ ਦੇ ਵੱਖੋ-ਵੱਖ ਸ਼ਹਿਰਾ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨਗਰ ਕੀਰਤਨ ਵਿਚ ਸ਼ਰਧਾ ਨਾਲ ਪਹੁੰਚੀਆਂ। ਇਸ ਦੌਰਾਨ ਸਿੱਖ ਹੈਰੀਟੇਜ ਸਕੂਲ ਟਾਕਾਨੀਨੀ ਬੱਚਿਆਂ ਤੇ ਨਿਊਜ਼ੀਲੈਂਡ ਦੇ ਜੰਮਪਲ ਨੌਜਵਾਨਾਂ ਵਲੋਂ ਨਗਰ ਕੀਰਤਨ ਵਿਚ ਗੱਤਕੇ ਦੇ ਜੌਹਰ ਵੀ ਦਿਖਾਏ ਗਏ ਤੇ ਨਗਰ ਕੀਰਤਨ ਵਿਚ ਕੀਰਤਨ ਦੀ ਸੇਵਾ ਵੀ ਕੀਤੀ। ਸਥਾਨਕ ਸਿੱਖ ਸੰਗਤਾਂ ਵਲੋਂ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਖਾਣ-ਪੀਣ ਦੇ ਸਾਮਾਨ ਦੇ ਸਟਾਲ ਵੀ ਲਗਾਏ ਗਏ ਸਨ। ਗੁਰੂਘਰ ਵਿਖੇ ਹੋਏ ਸਮਾਗਮਾਂ ਵਿਚ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿਚ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਅਤੇ ਗੁਰੂਘਰ ਵਿਖੇ ਖੀਰ, ਜਲੇਬੀਆਂ, ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ