ਰਾਜਪਾਲ ਪੰਜਾਬ ਦੀ ਨਸ਼ਿਆਂ ਖਿਲਾਫ ਯਾਤਰਾ ਦਾ ਲੋਕਾਂ ਵਲੋਂ ਥਾਂ-ਥਾਂ ਸਵਾਗਤ

ਚੇਤਨਪੁਰਾ (ਅੰਮ੍ਰਿਤਸਰ), 5 ਅਪ੍ਰੈਲ, (ਸ਼ਰਨਜੀਤ ਸਿੰਘ ਗਿੱਲ )-ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਯਾਤਰਾ ਦੇ ਤੀਜੇ ਦਿਨ ਅੱਜ ਨਵਾਂ ਪਿੰਡ (ਫਤਿਹਗੜ੍ਹ ਚੂੜੀਆਂ ਰੋਡ) ਤੋਂ ਸ਼ੁਰੂ ਹੋਈ ਨਸ਼ਿਆਂ ਖਿਲਾਫ ਪੈਦਲ ਯਾਤਰਾ ਦਾ ਥਾਂ-ਥਾਂ ਸਕੂਲਾਂ-ਕਾਲਜਾਂ ਦੇ ਬੱਚਿਆਂ ਅਤੇ ਆਮ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨ ਦੇ ਅਧਿਕਾਰੀ ਵੱਡੀ ਗਿਣਤੀ ਵਿਚ ਮੌਜੂਦ ਸਨ ਅਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ ਹਨ। ਰਾਜਪਾਲ ਪੰਜਾਬ ਨੇ ਕਿਹਾ ਕਿ ਨਸ਼ਿਆਂ ਨੂੰ ਪੂਰੀ ਤਰ੍ਹਾਂ ਮੁੱਢ ਤੋਂ ਖਤਮ ਕਰਨ ਲਈ ਲੋਕਾਂ ਦਾ ਵੱਡਾ ਸਹਿਯੋਗ ਜ਼ਰੂਰੀ ਹੈ।