ਟੀਮ ਕਾਲੇ ਪਾਣੀ ਦੇ ਮੋਰਚੇ ਤੇ ਸਮਰਥਕਾਂ ਨੇ ਫਿਰੋਜ਼ਪੁਰ ਰੋਡ ਤੋਂ ਚੁੱਕਿਆ ਧਰਨਾ
ਲੁਧਿਆਣਾ, 3 ਨਵੰਬਰ (ਰੂਪੇਸ਼ ਕੁਮਾਰ)-ਟੀਮ ਕਾਲੇ ਪਾਣੀ ਦੇ ਮੋਰਚੇ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਉਤੇ ਲਗਾਇਆ ਧਰਨਾ ਚੁੱਕ ਲਿਆ ਗਿਆ ਹੈ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਉਨ੍ਹਾਂ ਦੇ ਸਾਰੇ ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਟਰੀਟਮੈਂਟ ਪਲਾਂਟ ਉੱਪਰ 7 ਦਿਨਾਂ ਵਿਚ ਲੀਗਲ ਸਲਾਹ ਲੈਣ ਤੋਂ ਬਾਅਦ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।