ਬੋਹਲੀਆ ਪਿੰਡ ਦੇ ਨੌਜਵਾਨ ਦੀ ਇਟਲੀ ਤੋਂ ਲਾਸ਼ ਆਉਣ ਉਪਰੰਤ ਪਿਤਾ ਦੀ ਮੌਤ
ਓਠੀਆਂ (ਅੰਮ੍ਰਿਤਸਰ), 3 ਦਸੰਬਰ-ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿ. ਅਜਨਾਲਾ ਦੇ ਪਿੰਡ ਬੋਹਲੀਆ ਦਾ ਤਿੰਨ ਭੈਣਾ ਦਾ ਇਕਲੌਤਾ ਭਰਾ ਨੌਜਵਾਨ ਸੁਖਜਿੰਦਰ ਸਿੰਘ ਪਿਤਾ ਕੁਲਵੰਤ ਸਿੰਘ ਜੋ ਕਿ ਰੋਜ਼ੀ-ਰੋਟੀ ਕਮਾਉਣ ਲਈ 5 ਸਾਲ ਤੋਂ ਇਟਲੀ ਗਿਆ ਸੀ, ਦੀ ਇਟਲੀ ਵਿਚ ਮੌਤ ਹੋ ਗਈ ਸੀ, ਉਸ ਦੀ ਲਾਸ਼ ਪਿੰਡ ਪਹੁੰਚਣ ਉਪਰੰਤ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।