ਦਿੱਲੀ ਸਿੱਖ ਕਮੇਟੀ ਵਲੋਂ ਧਰਮ ਜਾਗਰੂਕਤਾ ਲਹਿਰ ਅਧੀਨ ਗੁਰਮਤਿ ਗਿਆਨ ਮੁਕਾਬਲੇ ਕਰਵਾਏ
ਚੋਗਾਵਾਂ (ਅੰਮ੍ਰਿਤਸਰ), 3 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਵਲੋਂ ਮਨਜੀਤ ਸਿੰਘ ਭੋਮਾ ਚੇਅਰਮੈਨ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਪਿੰਡ ਅੱਡਾ ਵਣੀਏਕੇ ਵਿਖੇ ਧਰਮ ਜਾਗਰੂਕਤਾ ਲਹਿਰ ਅਧੀਨ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵੱਖ-ਵੱਖ ਸਕੂਲੀ ਬੱਚਿਆਂ ਦੇ ਕਵੀਸ਼ਰੀ, ਗੁਰਬਾਣੀ ਕੰਠ, ਸੰਥਿਆ ਅਤੇ ਜਨਰਲ ਨਾਲੇਜ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਭੁਪਿੰਦਰ ਸਿੰਘ ਭੁੱਲਰ ਐਗਜ਼ੈਕਟਿਵ ਮੈਂਬਰ, ਅਨੂਪ ਸਿੰਘ ਘੁੰਮਣ, ਗੁਰਮੀਤ ਸਿੰਘ ਭਾਟੀਆ, ਹਰਮਿੰਦਰ ਸਿੰਘ ਸੰਧੂ, ਗੁਰਮੇਜ ਸਿੰਘ ਸ਼ਹੂਰਾ ਪ੍ਰਧਾਨ ਆਲ ਇੰਡੀਆ ਸੰਘਰਸ਼ੀ ਯੋਧੇ, ਭਾਈ ਸੁਖਚੈਨ ਸਿੰਘ ਗੋਪਾਲਾ ਦਮਦਮੀ ਟਕਸਾਲ, ਚੇਅਰਮੈਨ ਸੁਖਵੰਤ ਸਿੰਘ ਆਦਿ ਨੇ ਸ਼ਿਰਕਤ ਕੀਤੀ। ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਿਰੋਪਾਓ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।