JALANDHAR WEATHER

ਮੰਨਣਹਾਨਾ 'ਚ ਤੇਜ਼ ਬਾਰਿਸ਼ ਤੇ ਝੱਖੜ ਨਾਲ ਝੋਨੇ ਦੀ ਫ਼ਸਲ ਤਬਾਹ

ਕੋਟਫ਼ਤੂਹੀ (ਹੁਸ਼ਿਆਰਪੁਰ), 6 ਅਕਤੂਬਰ (ਅਵਤਾਰ ਸਿੰਘ ਅਟਵਾਲ)-ਬੀਤੀ ਰਾਤ ਬੇਮੌਸਮੀ ਬਾਰਿਸ਼ ਤੇ ਤੇਜ਼ ਚੱਲੇ ਝੱਖੜ ਨਾਲ ਕੋਟਫ਼ਤੂਹੀ ਦੇ ਆਸ-ਪਾਸ ਦੇ ਪਿੰਡਾਂ ਵਿਚ ਪੱਕੀ ਝੋਨੇ ਤੇ ਬਾਸਮਤੀ ਦੀ ਫ਼ਸਲ ਢਹਿ-ਢੇਰੀ ਹੋ ਗਈ। ਇਸ ਤੇਜ਼ ਬਾਰਿਸ਼ ਨਾਲ ਕੋਟਫ਼ਤੂਹੀ, ਮੰਨਣਹਾਨਾ ਤੇ ਨਾਲ ਲੱਗਦੇ ਹੋਰਨਾਂ ਪਿੰਡਾਂ ਵਿਚ ਝੋਨੇ ਦੀ ਪੱਕੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ। ਕਿਸਾਨਾਂ ਵਲੋਂ ਠੇਕੇ 'ਤੇ ਲਈ ਹੋਈ ਜ਼ਮੀਨ ਤੇ ਮਹਿੰਗੇ ਮੁੱਲ ਦੀਆਂ ਖਾਦਾਂ, ਦਵਾਈਆਂ ਨਾਲ ਖੜ੍ਹੀ ਕੀਤੀ ਫ਼ਸਲ ਚੰਦ ਹੀ ਮਿੰਟਾਂ ਵਿਚ ਖੇਤਾਂ ਵਿਚ ਵਿਛ ਗਈ। ਇਸ ਕੁਦਰਤ ਦੀ ਕਰੋਪੀ ਦੇ ਸ਼ਿਕਾਰ ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ