ਕਾਂਗਰਸ ਪਾਰਟੀ ਡਰੇਗੀ ਨਹੀਂ- ਮੱਲਿਕ ਅਰਜੁਨ ਖੜਗੇ
ਸ੍ਰੀਨਗਰ, 21 ਸਤੰਬਰ- ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਕੋਲ ਕੋਈ ਏਜੰਡਾ ਨਹੀਂ ਹੈ। ਭਾਜਪਾ ਅਤੇ ਆਰ.ਐਸ.ਐਸ. ਦੇ ਆਗੂ ਹਮੇਸ਼ਾ ਕਾਂਗਰਸੀ ਆਗੂਆਂ ਦੀ ਜ਼ੁਬਾਨ ਕੱਟਣ ਦੀ ਗੱਲ ਕਰਦੇ ਹਨ। ਭਾਜਪਾ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਕਿਹਾ ਕਿ ਤੁਹਾਡਾ ਵੀ ਉਹ ਹੀ ਹਾਲ ਹੋਵੇਗਾ ਜੋ ਤੁਹਾਡੀ ਦਾਦੀ ਦਾ ਹੋਇਆ ਹੈ। ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਰਾਹੁਲ ਗਾਂਧੀ ਨੂੰ ਵੀ ਅੱਤਵਾਦੀ ਕਿਹਾ ਗਿਆ ਪਰ ਕਾਂਗਰਸ ਪਾਰਟੀ ਡਰੇਗੀ ਨਹੀਂ।