JALANDHAR WEATHER

ਹਰਿਆਣਾ ਸਿੱਖ ਏਕਤਾ ਦਲ ਨੇ ਐਮਰਜੈਂਸੀ ਫ਼ਿਲਮ 'ਤੇ ਸਥਾਈ ਪਾਬੰਦੀ ਲਾਉਣ ਲਈ ਡੀ.ਸੀ. ਰਾਹੀਂ ਦਿੱਤਾ ਮੰਗ-ਪੱਤਰ

ਕਰਨਾਲ, 2 ਸਤੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਏਕਤਾ ਦਲ ਵਲੋਂ ਐਮਰਜੈਂਸੀ ਫ਼ਿਲਮ ’ਤੇ ਸਥਾਈ ਪਾਬੰਦੀ ਲਾਉਣ ਲਈ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਗ੍ਰਹਿ ਮੰਤਰੀ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਹਰਿਆਣਾ ਦੇ ਰਾਜਪਾਲ, ਸੈਂਸਰ ਬੋਰਡ ਦੇ ਚੇਅਰਮੈਨ, ਪੁਲਿਸ ਡਾਇਰੈਕਟਰ ਜਨਰਲ, ਹਰਿਆਣਾ ਨੂੰ ਮੰਗ-ਪੱਤਰ ਦਿੱਤਾ ਗਿਆ ਹੈ, ਜਿਸ ਨੂੰ ਜ਼ਿਲ੍ਹਾ ਮਾਲ ਅਫ਼ਸਰ ਨੇ ਲਿਆ। ਇਸ ਤੋਂ ਪਹਿਲਾਂ ਇਹ ਲੋਕ ਸੈਕਟਰ 12 ਸਥਿਤ ਸੁਪਰ ਮਾਲ ਪਹੁੰਚੇ ਜਿਥੇ ਇਹ ਮੂਵੀ ਟਾਈਮ ਸਿਨੇਮਾ ਦੇ ਪ੍ਰਬੰਧਕਾਂ ਨੂੰ ਵੀ ਮਿਲੇ ਅਤੇ ਉਨ੍ਹਾ ਨੂੰ ਫ਼ਿਲਮ ਨਾ ਚਲਾਉਣ ਲਈ ਕਿਹਾ। ਮੰਗ-ਪੱਤਰ ਵਿਚ ਕਿਹਾ ਗਿਆ ਕਿ ਇਹ ਫਿਲਮ ਦੇਸ਼ ਦੀ ਸਮਾਜਿਕ ਸਦਭਾਵਨਾ ਦੇ ਤਾਣੇ-ਬਾਣੇ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਫਿਲਮ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਅਕਸਰ ਹੀ ਸਿੱਖ ਕੌਮ ਅਤੇ ਦੇਸ਼ ਦੇ ਕਿਸਾਨਾਂ ਪ੍ਰਤੀ ਨਫਰਤ ਭਰੇ ਬਿਆਨ ਦਿੰਦੀ ਰਹਿੰਦੀ ਹੈ, ਜਿਸ ਨੂੰ ਲੈ ਕੇ ਸਮੇਂ-ਸਮੇਂ 'ਤੇ ਦੇਸ਼ ਭਰ 'ਚ ਉਸ ਖਿਲਾਫ ਪ੍ਰਦਰਸ਼ਨ ਹੋਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ