JALANDHAR WEATHER

40 ਸਾਲਾਂ ਵਿਅਕਤੀ ਨੇ ਕੀਤੀ ਆਤਮ ਹੱਤਿਆ

ਸਮਰਾਲਾ, 2 ਸਤੰਬਰ (ਗੋਪਾਲ ਸੋਫਤ)- ਅੱਜ ਇਕ 40 ਕੁ ਸਾਲਾਂ ਦੇ ਵਿਅਕਤੀ ਦੀ ਲਾਸ਼ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦੀ ਗਈ ਹੈ, ਜਿਸ ਨੇ ਦਰਖ਼ਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਛਾਣ ਕਮਲਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੋਮਲ ਖੇੜੀ ਥਾਣਾ ਮਲੌਦ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਕੁੱਬੇ ਦੇ ਟੋਲ ਪਲਾਜ਼ਾ ਦੇ ਨਜ਼ਦੀਕ ਕਿਸੇ ਅਣਜਾਣ ਵਿਅਕਤੀ ਨੇ ਜਦੋਂ ਨਹਿਰ ਸਰਹਿੰਦ ਦੇ ਕੰਢੇ ਦਰਖ਼ਤ ’ਤੇ ਪਰਨੇ ਨਾਲ ਲਟਕ ਰਹੀ ਲਾਸ਼ ਵੇਖੀ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੌਕੇ ’ਤੇ ਪਹੁੰਚੀ ਪੁਲਿਸ ਨੇ ਮੋਟਰਸਾਈਕਲ ਦੇ ਨੰਬਰ ਤੋਂ ਮ੍ਰਿਤਕ ਦੀ ਭਾਲ ਕੀਤੀ ਤਾਂ ਮੋਟਰਸਾਈਕਲ ਦੇ ਮਾਲਕ ਜੋ ਮਲੇਰਕੋਟਲਾ ਦੇ ਠੇਕੇਦਾਰ ਹਨ ਅਤੇ ਪਹਿਲਾਂ ਇਨ੍ਹਾਂ ਕੋਲ ਹੀ ਮਿ੍ਰਤਕ ਨੌਕਰੀ ਵੀ ਕਰਦਾ ਰਿਹਾ ਸੀ, ਨੇ ਦੱਸਿਆ ਕਿ ਮਿ੍ਰਤਕ ਉਨ੍ਹਾਂ ਦਾ ਦੋਸਤ ਸੀ ਅਤੇ 20 ਕੁ ਦਿਨ ਪਹਿਲਾਂ ਉਨ੍ਹਾਂ ਤੋਂ ਉਹ ਮੋਟਰਸਾਈਕਲ ਮੰਗ ਕੇ ਲੈ ਗਿਆ ਸੀ। ਮ੍ਰਿਤਕ ਹੁਣ ਲੁਧਿਆਣਾ ਵਿਖੇ ਸ਼ਰਾਬ ਦੇ ਠੇਕੇਦਾਰਾਂ ਦੇ ਕੋਲ ਡਰਾਈਵਰ ਵਜੋਂ ਨੌਕਰੀ ਕਰ ਰਿਹਾ ਸੀ। ਮੌਕੇ ’ਤੇ ਪਹੁੰਚੇ ਮ੍ਰਿਤਕ ਦੇ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਮਲਪ੍ਰੀਤ ਸਿੰਘ ਪਹਿਲਾਂ ਦੁਬਈ ਵਿਚ ਕੰਮ ਕਰਦਾ ਰਿਹਾ ਹੈ ਅਤੇ ਦੋ ਕੁ ਸਾਲ ਪਹਿਲਾਂ ਉਹ ਉਥੋਂ ਵਾਪਸ ਆ ਗਿਆ ਸੀ ਪਰ ਹੁਣ ਉਸ ਦੀ ਡਿਪਰੈੱਸ਼ਨ ਦੀ ਦਵਾਈ ਚਲ ਰਹੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ