JALANDHAR WEATHER

ਭਾਜਪਾ ਪਾਰਟੀ ਦੇ ਸੰਵਿਧਾਨ ਅਨੁਸਾਰ ਵੱਧ ਰਹੀ ਹੈ ਅੱਗੇ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 2 ਸਤੰਬਰ- ਭਾਜਪਾ ਦੀ ਮੈਂਬਰਸ਼ਿਪ ਮੁਹਿੰਮ 2024 ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਅਨੁਸਾਰ ਪਾਰਟੀ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਕਰਮਕਾਂਡ ਨਹੀਂ ਸਗੋਂ ਇਕ ਪਰਿਵਾਰ ਨੂੰ ਅੱਗੇ ਵਧਾਉਣ ਦੀ ਮੁਹਿੰਮ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਜਨ ਸੰਘ ਦੇ ਸਮੇਂ ਦੌਰਾਨ, ਪਾਰਟੀ ਵਰਕਰ ਬਹੁਤ ਉਤਸ਼ਾਹ ਨਾਲ ਦੀਵਾਰਾਂ ’ਤੇ ਪਾਰਟੀ ਦਾ ਪ੍ਰਤੀਕ ਦੀਵਾ ਬਣਾਉਂਦੇ ਸਨ ਤੇ ਦੂਸਰੀ ਪਾਰਟੀ ਦੇ ਹੋਰ ਆਗੂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਕਿ ਇਸ ਨਾਲ ਸਾਨੂੰ ਸੱਤਾ ’ਚ ਆਉਣ ’ਚ ਕੋਈ ਮਦਦ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਕੰਧਾਂ ’ਤੇ ਇੰਨੇ ਧਿਆਨ ਨਾਲ ਕਮਲ ਦਾ ਫੁੱਲ ਬਣਾਇਆ ਕਿ ਸਾਨੂੰ ਵਿਸ਼ਵਾਸ ਹੋ ਗਿਆ ਕਿ ਇਕ ਦਿਨ ਇਹ ਕਮਲ ਲੋਕਾਂ ਦੇ ਦਿਲਾਂ ਵਿਚ ਵੀ ਖਿਲੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ