JALANDHAR WEATHER

ਭਾਰਤ ਦੀ ਫਰਾਂਸ ਨਾਲ 50,000 ਕਰੋੜ ਰੁਪਏ ਦੇ ਰਾਫੇਲ ਸਮੁੰਦਰੀ ਜਹਾਜ਼ਾਂ ਦੇ ਸਮਝੌਤੇ ਲਈ ਬਿਹਤਰ ਸੌਦੇਬਾਜ਼ੀ

ਨਵੀਂ ਦਿੱਲੀ, 8 ਜੁਲਾਈ (ਏਜੰਸੀ)- 50,000 ਕਰੋੜ ਰੁਪਏ ਤੋਂ ਵੱਧ ਦੇ ਸੌਦੇ 'ਚ 26 ਰਾਫੇਲ ਸਮੁੰਦਰੀ ਜਹਾਜ਼ਾਂ ਦੀ ਖ਼ਰੀਦ ਲਈ ਫਰਾਂਸ ਨਾਲ ਚੱਲ ਰਹੀ ਗੱਲਬਾਤ ਦੌਰਾਨ ਭਾਰਤ ਨੂੰ ਬਿਹਤਰ ਕੀਮਤ ਹਾਸਿਲ ਕਰਨ ਲਈ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਰੱਖਿਆ ਸੂਤਰਾਂ ਨੇ ਏਐਨਆਈ ਨੂੰ ਦੱਸਿਆ ਕਿ ਭਾਰਤ ਅਤੇ ਫਰਾਂਸ ਵਿਚਾਲੇ ਗੱਲਬਾਤ ਦਾ ਦੂਜਾ ਦੌਰ ਸੋਮਵਾਰ ਨੂੰ ਸ਼ੁਰੂ ਹੋਇਆ ਅਤੇ ਅਗਲੇ 10-12 ਦਿਨਾਂ ਤੱਕ ਜਾਰੀ ਰਹਿਣ ਦੀ ਉਮੀਦ ਹੈ। ਸੂਤਰਾਂ ਨੇ ਕਿਹਾ ਕਿ ਇਸ ਸੌਦੇ ਵਿਚ ਹਥਿਆਰਾਂ ਸਮੇਤ ਪੂਰੇ ਇਕਰਾਰਨਾਮੇ ਲਈ ਫਰਾਂਸ ਦੀ ਪੇਸ਼ਕਸ਼ 50,000 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ