JALANDHAR WEATHER

ਇੰਡੀਆ ਗੱਠਜੋੜ ਦੇ ਸਾਰੇ ਮੈਂਬਰਾਂ ਨੇ ਮਹਿਲਾ ਰਾਖਵੇਂਕਰਨ ਬਿੱਲ ਦਾ ਵਿਰੋਧ ਕੀਤਾ ਹੈ - ਅਮਿਤ ਸ਼ਾਹ

 ਨਵੀਂ ਦਿੱਲੀ, 17 ਅਪ੍ਰੈਲ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਮਹਿਲਾ ਰਾਖਵਾਂਕਰਨ ਬਿੱਲ ਅਤੇ ਹੱਦਬੰਦੀ ਬਿੱਲ 'ਤੇ ਬਹਿਸ ਦਾ ਜਵਾਬ ਦਿੰਦੇ ਹੋਏ ਕਿਹਾ, "ਕਿਸੇ ਨੇ ਵੀ ਮਹਿਲਾ ਰਾਖਵੇਂਕਰਨ 'ਤੇ ਇਤਰਾਜ਼ ਨਹੀਂ ਕੀਤਾ ਹੈ। ਪਰ, ਜੇ ਅਸੀਂ ਧਿਆਨ ਨਾਲ ਵੇਖੀਏ, ਤਾਂ ਇੰਡੀਆ ਗਠਜੋੜ ਦੇ ਸਾਰੇ ਮੈਂਬਰਾਂ ਨੇ 'ਜੇ ਅਤੇ ਪਰ' ਦੀ ਵਰਤੋਂ ਕਰਕੇ ਇਸਦਾ ਵਿਰੋਧ ਕੀਤਾ ਹੈ," । ਵਿਰੋਧੀ ਧਿਰ ਦਾ ਮਹਿਲਾ ਵਿਰਰੋਧੀ ਚਿਹਰਾ ਸਾਹਮਣੇ ਆ ਗਿਆ ਹੈ ਉਨ੍ਹਾਂ ਕਿਹਾ, "ਜੋ ਲੋਕ ਹੱਦਬੰਦੀ ਦਾ ਵਿਰੋਧ ਕਰ ਰਹੇ ਹਨ, ਉਹ ਅਸਲ ਵਿਚ ਐੱਸ.ਸੀ./ਐੱਸ.ਟੀ. ਸੀਟਾਂ ਵਿਚ ਵਾਧੇ ਦਾ ਵਿਰੋਧ ਕਰ ਰਹੇ ਹਨ," । "ਇਸ ਮਹੱਤਵਪੂਰਨ ਸੰਵਿਧਾਨ ਸੋਧ ਬਿੱਲ 'ਤੇ ਸਦਨ ਵਿਚ ਲਗਭਗ 133 ਮੈਂਬਰਾਂ ਨੇ ਗੱਲ ਕੀਤੀ, ਜਿਨ੍ਹਾਂ ਵਿਚੋਂ 56 ਮੈਂਬਰ ਔਰਤਾਂ ਸਨ, ਜੋ ਕਿ ਆਪਣੇ ਆਪ ਵਿਚ ਇੱਕ ਰਿਕਾਰਡ ਸਾਬਤ ਹੋਵੇਗਾ..."।"ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੇਕਰ ਉਹ ਹੱਦਬੰਦੀ ਲਈ ਸਾਡਾ ਸਮਰਥਨ ਕਰਦੇ ਹਨ, ਤਾਂ ਹਰੇਕ ਵੋਟ ਦਾ ਮੁੱਲ ਸਾਰੇ ਹਲਕਿਆਂ ਵਿਚ ਬਰਾਬਰ ਹੋਵੇਗਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ