“100 ਕਿੱਕਲੀਆਂ ਕੱਢ ਲਵੋ, ਪਰ ਕਿਸਾਨਾਂ ਨੂੰ ਸਜ਼ਾ ਨਾ ਦਿਓ” — ਸੁਖਬੀਰ ਬਾਦਲ ਦਾ ਭਗਵੰਤ ਮਾਨ ਨੂੰ ਤਿੱਖਾ ਸੁਨੇਹਾ
ਮਲੋਟ (ਸ੍ਰੀ ਮੁਕਤਸਰ ਸਾਹਿਬ), 17 ਅਪ੍ਰੈਲ (ਪਾਟਿਲ) - ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਲੋਟ ਦਾਣਾ ਮੰਡੀ ਦਾ ਦੌਰਾ ਕਰਕੇ ਕਣਕ ਖ਼ਰੀਦ ਪ੍ਰਬੰਧਾਂ ‘ਤੇ ਗੰਭੀਰ ਚਿੰਤਾ ਜਤਾਈ।ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਤੁਸੀਂ ਮੈਨੂੰ ਬਦਨਾਮ ਕਰਨ ਲਈ 100 ‘ਕਿੱਕਲੀਆਂ’ ਵੀ ਕੱਢ ਲਵੋ, ਪਰ ਸਾਡੇ ਕਿਸਾਨਾਂ ਨੂੰ ਸਜ਼ਾ ਨਾ ਦਿਓ। ਮੰਡੀਆਂ ਵਿਚੋਂ ਉਨ੍ਹਾਂ ਦੀ ਕਣਕ ਤੁਰੰਤ ਉਠਵਾਓ।”
ਬਾਦਲ ਨੇ ਦੱਸਿਆ ਕਿ ਮਲੋਟ ਮੰਡੀ ਵਿਚ 15–17 ਦਿਨਾਂ ਤੋਂ ਕਣਕ ਦੀਆਂ ਢੇਰੀਆਂ ਪਈਆਂ ਹਨ, ਪਰ ਨਾ ਬੋਲੀ ਲੱਗ ਰਹੀ ਹੈ ਅਤੇ ਨਾ ਹੀ ਖ਼ਰੀਦ ਹੋ ਰਹੀ ਹੈ। ਲੱਡੂ ਵੰਡ ਕੇ ਕੀਤੇ ਉਦਘਾਟਨ ਵਾਲੀ ਢੇਰੀ ਦੀ ਵੀ ਅਜੇ ਤੱਕ ਬੋਲੀ ਨਹੀਂ ਲੱਗੀ।ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇ ਸਰਕਾਰ ਵਿਚ ਕਿਸਾਨਾਂ ਲਈ ਜ਼ਰਾ ਜਿਹੀ ਵੀ ਸਹਾਨਭੂ ਤੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਅਤੇ ਹੋਰ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
;
;
;
;
;
;
;