JALANDHAR WEATHER

ਸੋਨੇ ਵਰਗੀ ਫ਼ਸਲ ’ਤੇ ਕਹਿਰਵਾਨ ਹੋਇਆ ਰੱਬ , ਕਣਕ ਦੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ

ਜੈਂਤੀਪੁਰ , 8 ਅਪ੍ਰੈਲ (ਭੁਪਿੰਦਰ ਸਿੰਘ ਗਿੱਲ)-ਪਿਛਲੇ ਕਾਫੀ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਿਸ਼ ਕਾਰਨ ਮਜੀਠਾ ਹਲਕੇ ਦੇ ਕਈ ਥਾਵਾਂ 'ਤੇ ਭਾਰੀ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ। ਅੱਜ ਕਸਬਾ ਜੈਂਤੀਪੁਰ ਤੇ ਹੋਰ ਨੇੜਲੇ ਪਿੰਡਾਂ ਵਿਚ ਹੋ ਰਹੀ ਬਾਰਿਸ਼ ਨਾਲ ਗੜੇਮਾਰੀ ਕਾਰਨ ਕਿਸਾਨ ਭਰਾਵਾਂ ਤੇ ਗਰੀਬ ਲੋਕਾਂ ਦੇ ਸਾਹ ਸੂਤੇ ਪਏ ਹਨ ਕਿਉਂਕਿ ਅਜੇ ਹੜ੍ਹਾਂ ਦੀ ਮਾਰ ਤੋਂ ਕਿਸਾਨ ਉੱਪਰ ਨਹੀਂ ਉੱਠੇ ਸਨ ਕਿ ਮੁੜ ਤੋਂ ਰੱਬ ਕਹਿਰਵਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਅੱਜ ਤੇਜ਼ ਹਵਾਵਾਂ ਦੇ ਨਾਲ ਹੋਰ ਵੀ ਭਿਆਨਕ ਰੂਪ ਧਾਰਨ ਕਰਦੇ ਹੋਏ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ। ਸੋਨੇ ਰੰਗੀ ਕਣਕ ਦੀ ਫ਼ਸਲ ਉੱਤੇ ਲਗਾਤਾਰ ਪੈ ਰਹੀ ਬਾਰਿਸ਼ ਨੇ ਸਾਰੀ ਫ਼ਸਲ ਤਬਾਹ ਕਰਕੇ ਰੱਖ ਦਿੱਤੀ ਹੈ। ਇਸ ਮੌਕੇ ਕੁਝ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਤੱਕ ਉਹ ਆਪਣੀ ਪੱਕੀ ਫ਼ਸਲ ਨੂੰ ਦੇਖ ਕੇ ਇਸ ਤੋਂ ਆਉਣ ਵਾਲੀ ਕਮਾਈ ਨਾਲ ਕਈ ਤਰ੍ਹਾਂ ਦੀਆਂ ਉਮੀਦਾਂ ਲਗਾਈ ਬੈਠੇ ਸਨ ਲੇਕਿਨ ਅੱਜ ਬਾਰਿਸ਼ ਦਾ ਪਾਣੀ ਇਨ੍ਹਾਂ ਫ਼ਸਲਾਂ ਉੱਤੇ ਫਿਰ ਜਾਣ ਕਾਰਨ ਸਿੱਟੇ ਡਿੱਗ ਗਏ ਹਨ। ਇਸ ਨਾਲ ਝਾੜ ਦੇ ਵਿਚ ਭਾਰੀ ਕਮੀ ਆਵੇਗੀ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਇਨ੍ਹਾਂ ਫ਼ਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ