ਗੁਰਦਾਸਪੁਰ ਦੇ ਬਬਰੀ ਬਾਈਪਾਸ 'ਤੇ ਕਾਰ ਉੱਪਰ ਪਲਟੀ ਬੱਸ , ਕਈ ਲੋਕ ਗੰਭੀਰ ਜ਼ਖ਼ਮੀ
ਗੁਰਦਾਸਪੁਰ, 8 ਅਪ੍ਰੈਲ (ਚੱਕਰਾਜਾ/ਗੁਰਪ੍ਰਤਾਪ ਸਿੰਘ) - ਸ਼ਹਿਰ ਗੁਰਦਾਸਪੁਰ ਦੇ ਬਬਰੀ ਬਾਈਪਾਸ ਚੌਕ ਵਿਚ ਇਕ ਤੇਜ਼ ਰਫਤਾਰ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾਂਦੀ ਕਾਰ ਉੱਪਰ ਪਲਟ ਗਈ | ਜਿਸ ਕਾਰਨ ਬੱਸ ਵਿਚ ਸਵਾਰ ਕਈ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਇਸ ਮੌਕੇ 'ਤੇ ਕਾਰ ਸਵਾਰ ਵਾਲ ਵਾਲ ਬਚਿਆ ਹੈ। ਇਸ ਹਾਦਸੇ ਵਿਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਮੌਕੇ 'ਤੇ ਪਹੁੰਚੇ ਭਾਰੀ ਪੁਲਿਸ ਬਲ ਅਤੇ ਲੋਕਾਂ ਵਲੋਂ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਨਾਲ ਦੇ ਹਸਪਤਾਲਾਂ ਵਿਚ ਪਹੁੰਚਾਇਆ ਗਿਆ।
;
;
;
;
;
;
;
;