JALANDHAR WEATHER

ਮੌਸਮ ਵਿਭਾਗ ਵਲੋਂ ਪੰਜਾਬ ਤੇ ਚੰਡੀਗੜ੍ਹ ’ਚ ਧੁੰਦ ਦਾ ਯੈਲੋ ਅਲਰਟ ਜਾਰੀ

ਚੰਡੀਗੜ੍ਹ, 27 ਫਰਵਰੀ- ਅੱਜ (27 ਫਰਵਰੀ) ਅਤੇ ਕੱਲ੍ਹ (28 ਫਰਵਰੀ) ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿਚ ਸਵੇਰੇ ਸੰਘਣੀ ਧੁੰਦ ਰਹੇਗੀ। ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਸੰਬੰਧ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਮੌਸਮ ਖੁਸ਼ਕ ਰਹੇਗਾ। ਪਿਛਲੇ 24 ਘੰਟਿਆਂ ਵਿਚ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਵਧਿਆ ਹੈ। ਹੁਣ ਇਹ ਆਮ ਨਾਲੋਂ 4 ਡਿਗਰੀ ਵੱਧ ਹੈ। ਫਿਰੋਜ਼ਪੁਰ ਵਿਚ ਸਭ ਤੋਂ ਵੱਧ ਤਾਪਮਾਨ 28.6 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਸਵੇਰ ਅਤੇ ਸ਼ਾਮ ਨੂੰ ਠੰਢ ਅਜੇ ਵੀ ਬਣੀ ਰਹੇਗੀ। ਦਿਨ ਵੇਲੇ ਉੱਤਰ-ਪੱਛਮੀ ਹਵਾਵਾਂ ਚੱਲਣਗੀਆਂ। ਇਸ ਕਾਰਨ ਸੂਰਜ ਨਿਕਲਣ ਤੋਂ ਬਾਅਦ ਵੀ ਜ਼ਿਆਦਾ ਗਰਮੀ ਨਹੀਂ ਪਵੇਗੀ। ਹਾਲਾਂਕਿ ਇਸ ਵਾਰ ਗਰਮੀਆਂ ਦੇ ਜਲਦੀ ਆਉਣ ਦੀ ਸੰਭਾਵਨਾ ਹੈ। ਹੋਲੀ ਤੱਕ ਮੌਸਮ ਹੋਰ ਵੀ ਗਰਮ ਹੋ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ