ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਰਾਜਾਸਾਂਸੀ ਮਾਰਗ 'ਤੇ ਲੱਗਿਆ ਭਾਰੀ ਜਾਮ
ਰਾਜਾਸਾਂਸੀ, 11 ਜਨਵਰੀ (ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਰੋਡ ਦੇ ਉੱਤੇ ਭਾਰੀ ਜਾਮ ਲੱਗਾ ਹੋਇਆ ਹੈ। ਇੱਥੋਂ ਕੁਆਲਾਲੰਪਰ ਨੂੰ ਰਾਤ 7.30 ਤੇ 9 .30 ਵਜੇ 2 ਉਡਾਣਾਂ ਨੇ ਰਵਾਨਾ ਹੋਣਾ ਹੈ । ਇਨ੍ਹਾਂ ਉਡਾਣਾਂ ਰਾਹੀਂ ਸਫਰ ਕਰਨ ਵਾਲੇ, ਤੇ ਰਵਾਨਾ ਹੋਣ ਵਾਲੇ ਯਾਤਰੀ ਭਾਰੀ ਜਾਮ ਵਿਚ ਫਸੇ ਹੋਏ ਹਨ। ਕਈ ਯਾਤਰੀ ਪੈਦਲ ਹੀ ਹਵਾਈ ਅੱਡੇ ਵੱਲ ਰਵਾਨਾ ਹੋਏ ਹਨ। ਇਸ ਰੋਡ 'ਤੇ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਯਾਤਰੀ ਉਕਤ ਉਡਾਣਾਂ ਲਈ ਪਹੁੰਚ ਰਹੇ ਸਨ ਤੇ ਉਹ ਖੱਜਲ ਖੁਆਰ ਵੀ ਹੋ ਰਹੇ ਹਨ।
ਦੱਸਣਯੋਗ ਹੈ ਕਿ ਇੱਥੇ ਹੀ ਹਵਾਈ ਅੱਡਾ ਰੋਡ 'ਤੇ ਬੀਤੇ ਦਿਨ ਸ਼ਾਮ ਨੂੰ ਹਾਦਸੇ ਕਾਰਣ ਇਕ ਔਰਤ ਦੀ ਹੋ ਗਈ ਸੀ, ਜਿਸ ਦੇ ਰੋਸ ਵਜੋਂ ਹਵਾਈ ਅੱਡੇ ਔਰਤ ਦੇ ਪਿੰਡ ਕੰਬੋਅ ਦੇ ਵਾਸੀਆਂ ਵਲੋਂ ਹਵਾਈ ਅੱਡਾ ਮਾਰਗ ਵੀ ਜਾਮ ਕੀਤਾ ਗਿਆ ਹੈ।
;
;
;
;
;
;
;
;