JALANDHAR WEATHER

'ਇੰਡੀਅਨ ਆਈਡਲ' ਫੇਮ ਪ੍ਰਸ਼ਾਂਤ ਤਮਾਂਗ ਦਾ ਦਿਹਾਂਤ

ਨਵੀਂ ਦਿੱਲੀ, 11 ਜਨਵਰੀ-ਪ੍ਰਸਿੱਧ ਗਾਇਕ ਅਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ 11 ਜਨਵਰੀ, 2026 ਨੂੰ ਨਵੀਂ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਪ੍ਰਸ਼ਾਂਤ ਸਾਲ 2007 'ਚ 'ਇੰਡੀਅਨ ਆਈਡਲ ਸੀਜ਼ਨ 3' ਦੇ ਜੇਤੂ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਸ਼-ਵਿਦੇਸ਼ 'ਚ ਭਾਰੀ ਪ੍ਰਸਿੱਧੀ ਮਿਲੀ ਸੀ। ਇਸ ਤੋਂ ਇਲਾਵਾ ਉਹ ਹਾਲ ਹੀ 'ਚ ਵੈੱਬ ਸੀਰੀਜ਼ 'ਪਾਤਾਲ ਲੋਕ 2' 'ਚ ਵੀ ਨਜ਼ਰ ਆਏ ਸਨ।

ਉਹ 43 ਸਾਲਾਂ ਦੇ ਸਨ। ਉਨ੍ਹਾਂ ਨੇ ਹਾਲ ਹੀ 'ਚ 'ਪਾਤਾਲ ਲੋਕ' ਦੇ ਸੀਜ਼ਨ 2 'ਚ 'ਡੈਨੀਅਲ ਲੇਚੋ' ਵਜੋਂ ਆਪਣੀ ਦਮਦਾਰ ਅਦਾਕਾਰੀ ਲਈ ਖੂਬ ਤਾਰੀਫ਼ਾਂ ਬਟੋਰੀਆਂ। ਉਨ੍ਹਾਂ ਦੇ ਗੀਤ 'ਬੀਰ ਗੋਰਖਾਲੀ' ਅਤੇ 'ਅਸਾਰੇ ਮਹਿਮਾ' ਅੱਜ ਵੀ ਬਹੁਤ ਮਕਬੂਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ