ਅਗਿਆਤ ਧਮਕੀ ਤੋਂ ਬਾਅਦ ਕੋਰਟ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਲਾਸ਼ੀ ਮੁਹਿੰਮ ਚਲਾਈ
ਸ੍ਰੀ ਅਨੰਦਪੁਰ ਸਾਹਿਬ, 8 ਜਨਵਰੀ (ਕਰਨੈਲ ਸਿੰਘ)- ਜ਼ਿਲ੍ਹਾ ਸੈਸ਼ਨ ਕੋਰਟ ਰੂਪਨਗਰ ਵਿਖੇ ਅਦਾਲਤ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਤੋਂ ਬਾਅਦ ਕੋਰਟ ਕੰਪਲੈਕਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਪੁਲਿਸ ਪ੍ਰਸ਼ਾਸਨ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਪ੍ਰਸ਼ਾਸਨ ਵਲੋਂ ਇਹ ਸੂਚਨਾ ਮਿਲਣ ’ਤੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ। ਉਪਰੰਤ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਚੌਕੀ ਇੰਚਾਰਜ ਜਸਮੇਰ ਸਿੰਘ ਦੀ ਅਗਵਾਈ ’ਚ ਆਈ ਪੁਲਿਸ ਪਾਰਟੀ ਵਲੋਂ ਸਮੁੱਚੇ ਕੋਰਟ ਕੰਪਲੈਕਸ ਦੇ ਅੰਦਰ, ਬਾਹਰ ਅਤੇ ਛੱਤ ਤੱਕ ਦੀ ਜਾਂਚ ਕੀਤੀ ਗਈ ਪਰ ਇਸ ਜਾਂਚ ਦੌਰਾਨ ਕੋਈ ਵੀ ਸ਼ੱਕੀ ਚੀਜ਼ ਜਾਂ ਵਸਤੂ ਪ੍ਰਾਪਤ ਨਹੀਂ ਹੋਈ, ਜਿਸ ਉਪਰੰਤ ਅਦਾਲਤੀ ਕੰਪਲੈਕਸ ਨੂੰ ਮੁੜ ਆਮ ਵਾਂਗ ਖੋਲ ਦਿੱਤਾ ਗਿਆ। ਜਿਵੇਂ ਹੀ ਕੋਰਟ ਕੰਪਲੈਕਸ ਨੂੰ ਉਡਾਣ ਦੀ ਧਮਕੀ ਦੀ ਸੂਚਨਾ ਕੋਰਟ ਕੰਪਲੈਕਸ ਦੇ ਕਰਮਚਾਰੀਆਂ ਅਤੇ ਆਮ ਲੋਕਾਂ ਤੱਕ ਪੁੱਜੀ ਤਾਂ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਕੋਰਟ ਕੰਪਲੈਕਸ ਤੋਂ ਦੂਰ ਭੱਜਣ ਲੱਗੇ।
;
;
;
;
;
;
;