ਹਰਿਆਣਾ ਕਮੇਟੀ ਦਾ 104 ਕਰੋੜ 50 ਲੱਖ 6 ਹਜ਼ਾਰ 600 ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ
ਕਰਨਾਲ , 7 ਜਨਵਰੀ(ਗੁਰਮੀਤ ਸਿੰਘ ਸੱਗੂ)- ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਨੇ 104 ਕਰੋੜ 50 ਲੱਖ 6 ਹਜ਼ਾਰ 600 ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ। ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਸਮੇਤ ਮੀਟਿੰਗ ਵਿਚ ਮੌਜੂਦ ਮੈਂਬਰ ਸਾਹਿਬਾਨ ਨੇ ਹਰਿਆਣਾ ਕਮੇਟੀ ਦੇ ਬਜਟ ‘ਤੇ ਮਨਜ਼ੂਰੀ ਦੀ ਮੋਹਰ ਲਗਾਉਣ ਦੇ ਨਾਲ-ਨਾਲ ਬਲਜੀਤ ਸਿੰਘ ਦਾਦੂਵਾਲ ਨੂੰ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਦੇ ਅਹੁਦੇ ਤੋਂ ਬਰਖ਼ਾਸਤ ਕਰਨ ‘ਤੇ ਵੀ ਸਹਿਮਤੀ ਜਤਾਈ ਗਈ । ਬਜਟ ਪਾਸ ਕਰਨ ਤੋਂ ਬਾਅਦ ਹਰਿਆਣਾ ਕਮੇਟੀ ਦੇ ਹੈੱਡ ਆਫਿਸ ਵਿਚ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਅਟਕੇ ਹੋਏ ਹਰਿਆਣਾ ਕਮੇਟੀ ਦੇ ਬਜਟ ਨੂੰ ਮੈਂਬਰ ਸਾਹਿਬਾਨ ਨੇ ਸੰਸਥਾ ਦਾ ਕੁੱਲ 104 ਕਰੋੜ 50 ਲੱਖ 6 ਹਜ਼ਾਰ 600 ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਹੈ। ਉਨ੍ਹਾਂ ਬਜਟ ਪਾਸ ਹੋਣ ‘ਤੇ ਹਰਿਆਣਾ ਦੀ ਸੰਗਤ ਨੂੰ ਵਧਾਈਆਂ ਦਿੰਦਿਆਂ ਬਜਟ ਮੀਟਿੰਗ ਵਿਚ ਸ਼ਾਮਿਲ ਮੈਂਬਰ ਸਾਹਿਬਾਨ ਦਾ ਧੰਨਵਾਦ ਵੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸੰਸਥਾ ਧਰਮ ਪ੍ਰਚਾਰ, ਸਿੱਖਿਆ ਖੇਤਰ ਅਤੇ ਸਿਹਤ ਖੇਤਰ ਵਿਚ ਕੰਮ ਕਰੇਗੀ। ਉਨ੍ਹਾਂ ਮੁਤਾਬਿਕ ਬਜਟ ਪਾਸ ਕਰਨ ਦੇ ਨਾਲ-ਨਾਲ ਮੈਂਬਰ ਸਾਹਿਬਾਨ ਦਾ ਕੋਟਾ ਵੀ ਲਾਗੂ ਕਰ ਦਿੱਤਾ ਗਿਆ ਹੈ, ਤਾਂ ਜੋ ਕੋਟੇ ਦੇ ਮਾਧਿਅਮ ਨਾਲ ਮੈਂਬਰ ਸਾਹਿਬਾਨ ਲੋੜਵੰਦ ਸੰਗਤ ਦੀ ਆਰਥਿਕ ਮਦਦ ਕਰ ਸਕਣ।
;
;
;
;
;
;
;