JALANDHAR WEATHER

ਯੂਪੀ ਤੋਂ ਪੋਤੇ ਨੂੰ ਮਿਲਣ ਆਈ ਬਜੁਰਗ ਮਹਿਲਾ ਨੂੰ ਬੱਸ ਨੇ ਦਰੜਿਆ, ਮੌਕੇ 'ਤੇ ਮੌਤ

ਮੋਗਾ, 5 ਜਨਵਰੀ (ਹਰਪਾਲ ਸਿੰਘ)- ਮੋਗਾ ਵਿਚ ਅੱਜ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਯੂਪੀ ਤੋਂ ਆਪਣੇ ਪੋਤੇ ਨੂੰ ਮਿਲਣ ਆਈ ਇਕ ਬਜ਼ੁਰਗ ਮਹਿਲਾ ਦੀ ਤੇਜ਼ ਰਫ਼ਤਾਰ ਬੱਸ ਦੀ ਚਪੇਟ ਵਿਚ ਆ ਕੇ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਾਮ ਕਲੀ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਰਾਮ ਕਲੀ ਯੂਪੀ ਤੋਂ ਮੋਗਾ ਆਪਣੇ ਪੋਤੇ ਪਵਨ ਕੁਮਾਰ ਨੂੰ ਮਿਲਣ ਆਈ ਸੀ, ਜੋ ਕਿ ਬਿਜਲੀ ਵਿਭਾਗ ਵਿਚ ਨੌਕਰੀ ਕਰਦਾ ਹੈ।

ਬਜ਼ੁਰਗ ਮਹਿਲਾ ਆਪਣੇ ਪੋਤੇ ਦੀ ਉਡੀਕ ਕਰਦੀ ਹੋਈ ਸੜਕ ਦੇ ਦੂਜੇ ਪਾਸੇ ਜਾਣ ਲਈ ਰਾਹ ਪਾਰ ਕਰ ਰਹੀ ਸੀ ਕਿ ਮੋਗਾ ਬੱਸ ਸਟੈਂਡ ਵਲੋਂ ਆ ਰਹੀ ਇਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ । ਹਾਦਸਾ ਇੰਨਾ ਭਿਆਨਕ ਸੀ ਕਿ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਸਮਾਜ ਸੇਵਾ ਸੋਸਾਇਟੀ ਦੇ ਮੈਂਬਰਾਂ ਵੱਲੋਂ ਮਹਿਲਾ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ