ਕੌਮਾਂਤਰੀ ਕਾਨੂੰਨਾਂ ਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਪਾਲਣਾ ਨਹੀਂ ਕੀਤੀ ਜਾ ਰਹੀ- ਸ਼ਸ਼ੀ ਥਰੂਰ
ਵਾਇਨਾਡ, (ਕੇਰਲ), 4 ਜਨਵਰੀ (ਏ.ਐਨ.ਆਈ.)- ਵੈਨੇਜ਼ੁਏਲਾ ਦੀ ਰਾਜਧਾਨੀ 'ਤੇ ਅਮਰੀਕੀ ਹਮਲੇ 'ਤੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ, "ਇਹ ਇਕ ਬਹੁਤ ਹੀ ਮਹੱਤਵਪੂਰਨ ਘਟਨਾ ਹੈ। ਇਹ ਹਰ ਰੋਜ਼ ਨਹੀਂ ਦੇਖਦੇ ਕਿ ਇਕ ਦੇਸ਼ ਦੂਜੇ ਦੇਸ਼ ਵਿਚ ਵੜ ਕੇ ਇਕ ਪ੍ਰਭੂਸੱਤਾ ਸੰਪੰਨ ਦੇਸ਼ ਦੇ ਰਾਸ਼ਟਰਪਤੀ ਨੂੰ ਬੰਦੀ ਬਣਾ ਲਵੇ, ਜੋ ਸੰਯੁਕਤ ਰਾਸ਼ਟਰ ਦਾ ਮੈਂਬਰ ਹੈ।
ਮੈਂ ਸਰਕਾਰ 'ਤੇ ਛੱਡਦਾ ਹਾਂ ਕਿ ਉਹ ਆਪਣਾ ਵਿਚਾਰ ਰੱਖੇ। ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਪਾਲਣਾ ਨਹੀਂ ਕੀਤੀ ਗਈ ਹੈ।
ਅਸੀਂ ਕੌਮਾਂਤਰੀ ਮਾਮਲਿਆਂ ਵਿਚ ਜਿਸਦੀ ਲਾਠੀ, ਉਸਦੀ ਭੈਂਸ ਵਾਲਾ ਨਿਯਮ ਦੇਖ ਰਹੇ ਹਾਂ, ਜਿਸ ਦੇ ਸਾਡੇ ਸਾਰਿਆਂ ਲਈ ਬਹੁਤ ਗੰਭੀਰ ਨਤੀਜੇ ਹੋਣਗੇ। ਹਰ ਦੇਸ਼ ਨੂੰ ਆਪਣੀ ਕੂਟਨੀਤੀ ਨੂੰ ਉਸ ਅਨੁਸਾਰ ਢਾਲਣਾ ਪਵੇਗਾ..."
;
;
;
;
;
;
;
;
;