JALANDHAR WEATHER

ਅੱਜ ਓਡੀਸ਼ਾ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ

ਭੁਵਨੇਸ਼ਵਰ, 20 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦਾ ਦੌਰਾ ਕਰਨਗੇ। ਉਹ ਰਾਜ ਵਿਚ ਭਾਜਪਾ ਸਰਕਾਰ ਦੇ ਇਕ ਸਾਲ ਪੂਰੇ ਹੋਣ ’ਤੇ ਭੁਵਨੇਸ਼ਵਰ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣਗੇ। ਰਾਜ ਸਰਕਾਰ ਦੇ ਅਨੁਸਾਰ, ਪ੍ਰਧਾਨ ਮੰਤਰੀ ਜਨਤਾ ਮੈਦਾਨ ਵਿਖੇ 2036 ਤੱਕ ਇਕ ਵਿਕਸਤ ਓਡੀਸ਼ਾ ਅਤੇ 2047 ਤੱਕ ਇਕ ਵਿਕਸਤ ਭਾਰਤ ਬਣਾਉਣ ਲਈ ਵਿਜ਼ਨ ਦਸਤਾਵੇਜ਼ ਪੇਸ਼ ਕਰਨਗੇ। ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਸੁਰੇਸ਼ ਪੁਜਾਰੀ ਨੇ ਕਿਹਾ ਕਿ ਰਾਜ ਸਰਕਾਰ ਪਿਛਲੇ ਸਾਲ 12 ਜੂਨ ਨੂੰ ਬਣਾਈ ਗਈ ਸੀ। ਇਸ ਲਈ, ਇਕ ਸਾਲ 12 ਜੂਨ ਨੂੰ ਪੂਰਾ ਹੋਇਆ, ਪਰ ਪ੍ਰਧਾਨ ਮੰਤਰੀ ਦੇ ਰੁਝੇਵਿਆਂ ਕਾਰਨ, ਪ੍ਰੋਗਰਾਮ 20 ਤਰੀਕ ਨੂੰ ਤੈਅ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ