JALANDHAR WEATHER

ਆਈ.ਪੀ.ਐਲ. 2025 ਫਾਈਨਲ : RCB ਨੇ ਪੰਜਾਬ ਨੂੰ 6 ਦੌੜਾਂ ਨਾਲ ਹਰਾਇਆ

ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਫਾਈਨਲ ਵਿਚ RCB ਨੇ ਪੰਜਾਬ ਨੂੰ 6 ਦੌੜਾਂ ਨਾਲ ਹਰਾ ਕੇ ਟਰਾਫੀ ਆਪਣੇ ਨਾਂਅ ਕਰ ਲਈ ਹੈ। ਪੰਜਾਬ ਕਿੰਗਜ਼ ਨੂੰ 191 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਆਈ.ਪੀ.ਐਲ. ਫਾਈਨਲ ’ਚ 9 ਵਿਕਟਾਂ ’ਤੇ 190 ਦੌੜਾਂ ’ਤੇ ਰੋਕ ਦਿੱਤਾ। ਆਰ.ਸੀ.ਬੀ. ਲਈ ਵਿਰਾਟ ਕੋਹਲੀ ਨੇ 35 ਗੇਂਦਾਂ ’ਤੇ ਸਭ ਤੋਂ ਵੱਧ 43 ਦੌੜਾਂ ਬਣਾਈਆਂ ਜਦਕਿ ਕਪਤਾਨ ਰਜਤ ਪਾਟੀਦਾਰ 16 ਗੇਂਦਾਂ ’ਤੇ 26 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਨਹੀਂ ਕਰ ਸਕੇ। ਕੋਹਲੀ ਦੀ ਇਨਾਮੀ ਵਿਕਟ ਅਫਗਾਨਿਸਤਾਨ ਦੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ (35 ਦੌੜਾਂ ’ਤੇ 1 ਵਿਕਟ) ਨੇ ਲਈ। ਹਾਲਾਂਕਿ ਸਭ ਤੋਂ ਵਧੀਆ ਅੰਕੜੇ ਭਾਰਤ ਦੇ ਪ੍ਰਮੁੱਖ ਟੀ-20 ਗੇਂਦਬਾਜ਼ ਅਰਸ਼ਦੀਪ ਸਿੰਘ (40 ਦੌੜਾਂ ’ਤੇ 3 ਵਿਕਟਾਂ) ਦੇ ਰਹੇ ਜਿਨ੍ਹਾਂ ਨੇ ਆਖ਼ਰੀ ਓਵਰ ’ਚ ਤਿੰਨ ਵਿਕਟਾਂ ਹਾਸਲ ਕੀਤੀਆਂ। ਪੰਜਾਬ ਕਿੰਗਜ਼ ਲਈ ਕਾਇਲ ਜੈਮੀਸਨ ਨੇ 48 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਯੁਜਵੇਂਦਰ ਚਾਹਲ, ਅਜ਼ਮਤੁੱਲਾ ਓਮਰਜ਼ਈ, ਵਿਜੈਕੁਮਾਰ ਵਿਅਸ਼ਕ ਨੇ ਵੀ ਇਕ-ਇਕ ਵਿਕਟ ਹਾਸਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ