ਸਾਬਕਾ ਫੌਜੀ ਨੇ ਪਤਨੀ ਅਤੇ ਪੁੱਤਰ ਦੇ ਮਾਰੀਆਂ ਗੋਲੀਆਂ , ਘਰੋਂ ਫ਼ਰਾਰ

ਦੋਰਾਹਾ, 3 ਜੂਨ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਪਿੰਡ ਬੁਆਣੀ ਵਾਸੀ ਸਾਬਕਾ ਫੌਜੀ ਬਲਜਿੰਦਰ ਸਿੰਘ ਪੁੱਤਰ ਮਾਸਟਰ ਮਲਕੀਤ ਸਿੰਘ ਨੇ ਘਰੇਲੂ ਝਗੜੇ ਦੇ ਚਲਦਿਆਂ, ਆਪਣੀ ਪਤਨੀ ਬਲਵਿੰਦਰ ਕੌਰ ਅਤੇ ਛੋਟੇ ਪੁੱਤਰ ਜਗਮੀਤ ਸਿੰਘ ਉਮਰ 26 ਸਾਲ ਦੇ ਗੋਲੀਆਂ ਮਾਰੀਆਂ। ਜਿਨਾਂ ਨੂੰ ਪਰਿਵਾਰ ਵਲੋਂ ਐਸ.ਪੀ.ਐਸ. ਹਸਪਤਾਲ ਪਹੁੰਚਾਇਆ ਹੈ ਗਿਆ। ਦੋਰਾਹਾ ਥਾਣੇ ਦੇ ਇੰਚਾਰਜ ਅਕਾਸ਼ ਦੱਤ ਨੇ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਬਾਅਦ ਬਲਜਿੰਦਰ ਸਿੰਘ ਘਰ ਵਿਚ ਖੜੀਆਂ ਦੋ ਕਾਰਾਂ ਦੇ ਸ਼ੀਸ਼ੇ ਭੰਨ ਕੇ ਆਪ ਫ਼ਰਾਰ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਜ਼ਖ਼ਮੀ ਮਾਂ ਤੇ ਪੁੱਤਰ ਦੀ ਹਾਲਤ ਚਿੰਤਾ ਜਨਕ ਹੈ। ਇਸ ਸਮੇਂ ਡੀ.ਐਸ.ਪੀ.ਡੀ. ਮੋਹਿਤ ਸਿੰਗਲਾ ਨੇ ਖੰਨਾ ਤੋਂ ਆਪਣੀ ਟੀਮ ਨਾਲ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ।