JALANDHAR WEATHER

ਫ਼ਾਜ਼ਿਲਕਾ 'ਚ ਬਦਲਿਆ ਮੌਸਮ ਦਾ ਮਿਜਾਜ਼

ਫ਼ਾਜ਼ਿਲਕਾ, 3 ਮਈ (ਬਲਜੀਤ ਸਿੰਘ)-ਫ਼ਾਜ਼ਿਲਕਾ ਵਿਚ ਮੌਸਮ ਨੇ ਅਚਾਨਕ ਮਿਜਾਜ਼ ਬਦਲ ਲਿਆ ਹੈ। ਫ਼ਾਜ਼ਿਲਕਾ ਵਿਖੇ ਤੇਜ਼ ਹਨੇਰੀ ਅਤੇ ਮੀਂਹ ਨੇ ਲੋਕਾਂ ਦੀ ਰਫਤਾਰ ਨੂੰ ਰੋਕ ਕੇ ਰੱਖ ਦਿੱਤਾ ਹੈ। ਅਚਾਨਕ ਕਰੀਬ ਸਾਢੇ ਚਾਰ ਵਜੇ ਤੇਜ਼ ਹਨੇਰੀ ਚਲਣ ਲੱਗੀ ਅਤੇ ਅਸਮਾਨ ਵਿਚ ਕਾਲੇ ਬੱਦਲ ਛਾ ਗਏ, ਜਿਸ ਤੋਂ ਬਾਅਦ ਤੇਜ਼ ਬਾਰਿਸ਼ ਵੀ ਸ਼ੁਰੂ ਹੋਈ, ਜਿਸ ਦੇ ਚਲਦੇ ਮੌਸਮ ਵਿਭਾਗ ਵਲੋਂ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿਚ ਤੇਜ਼ ਹਨੇਰੀ ਅਤੇ ਝੱਖੜ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਲਈ ਡਿਪਟੀ ਕਮਿਸ਼ਨਰ ਦਫਤਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਮੇਂ ਬੇਲੋੜ ਤੋਂ ਘਰ ਤੋਂ ਬਾਹਰ ਨਾ ਨਿਕਲਣ। ਖਾਸ ਕਰਕੇ ਬੱਚੇ ਅਤੇ ਬਜ਼ੁਰਗਾਂ ਨੂੰ ਘਰ ਦੇ ਅੰਦਰ ਹੀ ਰੱਖੋ। ਅਜਿਹੇ ਸਮੇਂ ਦਰੱਖਤਾਂ ਹੇਠ ਨਾ ਜਾਵੋ ਅਤੇ ਬਿਜਲੀ ਦੀਆਂ ਤਾਰਾਂ ਤੋਂ ਵੀ ਦੂਰ ਰਹੋ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ