JALANDHAR WEATHER

ਜ਼ਿਲ੍ਹਾ ਅੰਮ੍ਰਿਤਸਰ ਪ੍ਰਸ਼ਾਸਨ ਵਲੋਂ ਐਡਵਾਈਜ਼ਰੀ ਜਾਰੀ

ਅੰਮ੍ਰਿਤਸਰ, 31 ਮਈ-ਡੀ.ਸੀ. ਅੰਮ੍ਰਿਤਸਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਵੇਂ 1. ਸਿਵਲ ਡਿਫੈਂਸ ਨੂੰ ਮਜ਼ਬੂਤ ਕਰਨ ਲਈ ਅਭਿਆਸ ਵਜੋਂ ਅੱਜ ਰਾਤ 8 ਵਜੇ ਤੋਂ 8.30 ਵਜੇ ਤੱਕ ਬਲੈਕਆਊਟ ਰਹੇਗਾ, ਜ਼ਿਆਦਾਤਰ ਥਾਵਾਂ 'ਤੇ ਫੀਡਰ ਕੇਂਦਰੀ ਤੌਰ 'ਤੇ ਬੰਦ ਰਹਿਣਗੇ। 2. ਮਹੱਤਵਪੂਰਨ ਅਤੇ ਜ਼ਰੂਰੀ ਸੇਵਾਵਾਂ, ਪੇਂਡੂ ਖੇਤਰ, ਹਵਾਈ ਅੱਡਾ ਅਤੇ ਅੰਦਰੂਨੀ ਸ਼ਹਿਰ ਭਾਵ ਵਾਲਿਡ ਸਿਟੀ ਨੂੰ ਬਲੈਕ ਆਊਟ ਤੋਂ ਛੋਟ ਦਿੱਤੀ ਗਈ ਹੈ। 3. ਅੰਦਰੂਨੀ ਸ਼ਹਿਰ ਖੇਤਰ ਅਤੇ ਉਹ ਇਲਾਕੇ, ਜਿਨ੍ਹਾਂ ਨੂੰ ਕੇਂਦਰੀ ਫੀਡਰ ਬੰਦ ਹੋਣ ਤੋਂ ਛੋਟ ਦਿੱਤੀ ਗਈ ਹੈ, ਦੇ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਵੈ-ਇੱਛਾ ਨਾਲ ਲਾਈਟਾਂ ਬੰਦ ਕਰਕੇ ਬਲੈਕਆਊਟ ਦੇ ਅਭਿਆਸ ਵਿਚ ਸ਼ਾਮਿਲ ਹੋਣ। 4. ਇਸ ਸਮੇਂ ਦੌਰਾਨ ਸਾਰੇ ਸਾਈਨ ਬੋਰਡ ਅਤੇ ਬਾਹਰੀ ਲਾਈਟਾਂ ਬੰਦ ਕੀਤੀਆਂ ਜਾਣ ਅਤੇ ਲਾਈਟਾਂ ਚਾਲੂ ਕਰਨ ਲਈ ਜਨਰੇਟਰ ਜਾਂ ਇਨਵਰਟਰ ਦੀ ਵਰਤੋਂ ਨਹੀਂ ਕਰਨੀ। 5. ਇਹ ਸਿਰਫ਼ ਇਕ ਅਭਿਆਸ ਹੈ ਪਰ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸਨੂੰ ਗੰਭੀਰਤਾ ਨਾਲ ਲਓ ਅਤੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰੋ। ਇਸ ਦੌਰਾਨ ਬਲੈਕ ਆਊਟ ਲਾਗੂ ਕਰਨ ਵਾਲੀਆਂ ਏਜੰਸੀਆਂ ਡਿਊਟੀ 'ਤੇ ਹੋਣਗੀਆਂ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ