ਨਵਾਂਸ਼ਹਿਰ 'ਚ ਭਾਰੀ ਤੂਫਾਨ ਤੇ ਮੀਂਹ ਕਾਰਨ ਰਸਤੇ ਜਾਮ

ਨਵਾਂਸ਼ਹਿਰ, 31 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ਵਿਚ ਆਏ ਭਾਰੀ ਤੂਫਾਨ ਤੇ ਹਨੇਰੀ ਕਾਰਨ ਟੁੱਟੇ ਦਰੱਖਤਾਂ ਕਰਕੇ ਰਸਤੇ ਜਾਮ ਹੋ ਗਏ ਹਨ। ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਇਕ ਘੰਟਾ ਮੀਂਹ ਪੈਣ ਨਾਲ ਜਿਥੇ ਮੌਸਮ ਸੁਹਾਵਣਾ ਹੋਇਆ, ਉਥੇ ਲੋਕਾਂ ਨੂੰ ਦਰੱਖਤ ਡਿੱਗਣ ਕਾਰਨ ਕਾਫੀ ਪਰੇਸ਼ਾਨੀ ਆਈ।