ਰਾਜਪੁਰਾ 'ਚ ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ

ਰਾਜਪੁਰਾ, 31 ਮਈ (ਰਣਜੀਤ ਸਿੰਘ)-ਰਾਜਪੁਰਾ ਅਤੇ ਆਲੇ-ਦੁਆਲੇ ਦੇ ਖੇਤਰ ਵਿਚ ਸ਼ਾਮ ਸਮੇਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਜਦੋਂ ਤੇਜ਼ ਹਨੇਰੀ ਆਉਣ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ ਅਤੇ ਅਨਾਜ ਮੰਡੀ ਵਿਚ ਕਿਸਾਨਾਂ ਦਾ ਸੂਰਜ ਮੁਖੀ ਭਿੱਜਦਾ ਰਿਹਾ ਭਾਵੇਂ ਕਿ ਮੰਡੀ ਵਾਲਿਆਂ ਨੇ ਸੂਰਜ ਮੁਖੀ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਪਰ ਕੁਦਰਤ ਮੂਹਰੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲੀ ਅਤੇ ਅਨਾਜ ਮੰਡੀ ਸੂਰਜ ਮੁਖੀ ਦੀਆਂ ਢੇਰੀਆਂ ਭਿੱਜਦੀਆਂ ਰਹੀਆਂ। ਇਸ ਮੀਂਹ ਤੋਂ ਬਾਅਦ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ।