ਪੁੱਤਰ ਨੇ ਕੀਤੀ ਪਿਤਾ ਦੀ ਹੱਤਿਆ

ਕੋਟਕਪੂਰਾ, ਪੰਜਗਰਾਈ ਕਲਾਂ (ਫਰੀਦਕੋਟ), 16 ਮਈ (ਮੋਹਰ ਸਿੰਘ ਗਿੱਲ, ਸੁਖਮੰਦਰ ਸਿੰਘ ਬਰਾੜ)- ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਕੋਟ ਸੁਖੀਆ ਵਿਖ਼ੇ ਮਾਮੂਲੀ ਤਕਰਾਰ ਪਿਛੋਂ ਇਕ ਨੌਜਵਾਨ ਨੇ ਆਪਣੇ 55 ਸਾਲਾ ਪਿਤਾ ਪਰਮਜੀਤ ਸਿੰਘ ਪੁੱਤਰ ਮੰਦਰ ਸਿੰਘ ਦਾ ਲੱਕੜੀ ਦਾ ਬਾਲਾ ਮਾਰ ਕੇ ਹੱਤਿਆ ਕਰ ਦਿੱਤੀ। ਇਸ ਉਪਰੰਤ ਇਹ ਨੌਜਵਾਨ ਘਰੋਂ ਫਰਾਰ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ, ਜੋ ਕਿ ਨਸ਼ੇ ਦਾ ਆਦੀ ਸੀ ਤੇ ਲੋਕਾਂ ਦੇ ਘਰਾਂ ’ਚੋਂ ਸਾਮਾਨ ਚੋਰੀ ਕਰਦਾ ਸੀ। ਪਿੰਡ ਵਾਸੀਆਂ ਅਨੁਸਾਰ ਬੀਤੀ ਰਾਤ ਵੀ ਉਹ ਕੋਈ ਚੋਰੀ ਦਾ ਸਾਮਾਨ ਲੈ ਕੇ ਆਇਆ ਤੇ ਪਿਤਾ ਤੇ ਪੁੱਤਰ ’ਚ ਤਕਰਾਰ ਹੋ ਗਈ ਤੇ ਉਸ ਨੇ ਆਪਣੇ ਪਿਤਾ ਪਰਮਜੀਤ ਸਿੰਘ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।