ਜੰਗਬੰਦੀ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ’ਤੇ ਤੜਕੇ ਪੁੱਜੀ ਕਤਰ ਏਅਰਵੇਜ਼ ਦੀ ਅੰਤਰਰਾਸ਼ਟਰੀ ਉਡਾਣ

ਰਾਜਾਸਾਂਸੀ, (ਅੰਮ੍ਰਿਤਸਰ), 14 ਮਈ (ਹਰਦੀਪ ਸਿੰਘ ਖੀਵਾ)- ਜੰਗਬੰਦੀ ਤੋਂ ਬਾਅਦ ਅੱਜ ਤੜਕੇ ਦੋਹਾ ਤੋਂ ਕਤਰ ਏਅਰਵੇਜ਼ ਦੀ ਪਹਿਲੀ ਅੰਤਰਰਾਸ਼ਟਰੀ ਉਡਾਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੀ। ਇਸ ਉਡਾਣ ਦਾ ਸਮਾਂ 1.48 ’ਤੇ ਪਹੁੰਚਣਾ ਸੀ ਤੇ ਤੜਕੇ 3.43 ਤੇ ਵਾਪਸ ਉਡਾਣ ਭਰਨਾ ਸੀ ਪਰੰਤੂ ਇਹ ਉਡਾਣ ਆਪਣੇ ਸਮੇਂ ਤੋਂ ਕਰੀਬ ਅੱਧਾ ਘੰਟਾ ਪਛੜ ਕੇ 2.10 ਤੇ ਪਹੁੰਚੀ ਅਤੇ ਕਰੀਬ 1 ਘੰਟਾ 25 ਮਿੰਟ ਦੇ ਠਹਿਰਾਅ ਤੋਂ ਬਾਅਦ ਮੁੜ ਰਵਾਨਾ ਹੋਈ। ਰਾਤ ਦੇ ਹਨੇਰੇ ਵਿਚ ਇਸ ਉਡਾਣ ਦੇ ਨਿਰਵਿਘਨ ਪਹੁੰਚਣ ਨਾਲ ਹਵਾਈ ਅੱਡੇ ਦਾ ਮਾਹੌਲ ਸੁਖਾਲਾ ਹੋ ਗਿਆ ਹੈ। ਇਸ ਉਡਾਣ ਦੇ ਸਫ਼ਲ ਪਹੁੰਚਣ ਤੇ ਰਵਾਨਾ ਹੋਣ ਤੋਂ ਬਾਅਦ ਸਾਰੀਆਂ ਉਡਾਣਾਂ ਦੇ ਰਾਹ ਪੱਧਰੇ ਹੋ ਗਏ ਹਨ।