ਪੁਲਿਸ ਮੁਕਾਬਲੇ ਵਿਚ ਗੈਂਗਸਟਰ ਗੰਭੀਰ ਜ਼ਖਮੀ

ਲੁਧਿਆਣਾ, 3 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬੱਗਾ ਕਲਾਂ ਵਿਖੇ ਹੋਏ ਅੱਜ ਸਵੇਰੇ ਪੁਲਿਸ ਮੁਕਾਬਲੇ ਵਿਚ ਗੈਂਗਸਟਰ ਸੂਰਜ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪੁਲਿਸ ਨੂੰ ਥਾਣਾ ਟਿੱਬਾ ਵਿਚ ਇਕ ਨੌਜਵਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਅਤੇ ਪੁਲਿਸ ਮੁਲਾਜ਼ਮ ਉਤੇ ਹਮਲਾ ਕਰਨ ਸਮੇਤ ਕਈ ਮਾਮਲਿਆਂ ਵਿਚ ਲੁੜੀਂਦਾ ਸੀ। ਜ਼ਖਮੀ ਹਾਲਤ ਵਿਚ ਉਸਨੂੰ ਹਸਪਤਾਲ ਲਿਆਂਦਾ ਗਿਆ। ਪੁਲਿਸ ਅਧਿਕਾਰੀਆਂ ਵਲੋਂ ਇਸ ਸਬੰਧੀ ਵੇਰਵੇ ਕੁਝ ਸਮੇਂ ਬਾਅਦ ਦੇਣ ਸਬੰਧੀ ਕਿਹਾ ਜਾ ਰਿਹਾ ਹੈ।