ਸਾਡੀ ਸਰਕਾਰ ਗੰਨਾ ਕਿਸਾਨਾਂ ਲਈ ਕਰ ਰਹੀ ਲਗਾਤਾਰ ਕੰਮ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਸੋਲਾਪੁਰ (ਮਹਾਰਾਸ਼ਟਰ), 12 ਨਵੰਬਰ-ਸੋਲਾਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਦੇਸ਼ ਵਿਚ ਗੰਨਾ ਕਿਸਾਨਾਂ ਲਈ ਕੰਮ ਕਰ ਰਹੀ ਹੈ। ਈਥਾਨੋਲ ਅਰਥਵਿਵਸਥਾ ਦੇ ਜ਼ਰੀਏ, ਅਸੀਂ ਗੰਨਾ ਕਿਸਾਨਾਂ ਲਈ ਕਮਾਈ ਦੇ ਨਵੇਂ ਰਸਤੇ ਬਣਾ ਰਹੇ ਹਾਂ। ਪਿਛਲੇ 10 ਸਾਲਾਂ ਵਿਚ ਅਸੀਂ ਗੰਨਾ ਕਿਸਾਨਾਂ ਨੂੰ 80,000 ਕਰੋੜ ਰੁਪਏ ਈਥਾਨੋਲ ਖਰੀਦ ਕੇ ਦਿੱਤੇ।