JALANDHAR WEATHER

ਹਰਸਾ ਛੀਨਾ ਬਲਾਕ ਵਿਚ 13 ਸਰਪੰਚੀ ਤੇ 110 ਪੰਚੀ ਦੀਆਂ ਨਾਮਜ਼ਦਗੀਆਂ ਰੱਦ

 ਹਰਸਾ ਛੀਨਾ (ਰਾਜਾਸਾਂਸੀ), 6 ਅਕਤੂਬਰ (ਕੜਿਆਲ, ਖੀਵਾ)- ਸਥਾਨਕ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਗ੍ਰਾਮ ਪੰਚਾਇਤੀ ਚੋਣਾਂ ਲਈ ਸਰਪੰਚੀ ਅਤੇ ਪੰਚੀ ਲਈ ਕੁੱਲ 123 ਉਮੀਦਵਾਰਾਂ ਦੀਆਂ ਨਾਮਜਦਗੀਆਂ ਰੱਦ ਹੋਣ ਦੀ ਜਾਣਕਾਰੀ ਮਿਲੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਅਧਿਕਾਰੀਆਂ ਵਲੋਂ ਬੀਤੀ ਦੇਰ ਰਾਤ ਤੱਕ ਨਾਮਜ਼ਦਗੀਆਂ ਦੀ ਪੜਤਾਲ ਕਰਨ ਉਪਰੰਤ 13 ਸਰਪੰਚੀ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਜਦਕਿ 324 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ। ਇਸੇ ਤਰ੍ਹਾਂ ਪੰਚੀ ਦੀਆਂ ਨਾਮਜ਼ਦਗੀਆਂ ਵਿਚ 110 ਨਾਮਜ਼ਦਗੀਆਂ ਅਯੋਗ ਕਰਾਰ ਦਿੱਤੀਆਂ ਗਈਆਂ ਜਦ ਕਿ 1244 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ। ਇਥੇ ਇਹ ਵੀ ਦੱਸਣ ਯੋਗ ਹੈ ਕਿ ਬਲਾਕ ਹਰਸਾ ਛੀਨਾ ਅਤੇ ਬਲਾਕ ਚੁਗਾਵਾਂ ਤਹਿਤ ਪੈਂਦੀਆਂ ਗ੍ਰਾਮ ਪੰਚਾਇਤਾਂ ਲਈ ਯੋਗ ਉਮੀਦਵਾਰਾਂ ਦੀ ਸੂਚੀ ਚੋਣ ਅਧਿਕਾਰੀਆਂ ਵਲੋਂ 10.30 ਵਜੇ ਤਕ ਵੀ ਨਹੀਂ ਲਗਾਈ ਗਈ। ਇਸੇ ਤਰ੍ਹਾਂ ਹਰਸਾ ਛੀਨਾ ਬਲਾਕ ਦੀਆਂ 10 ਗ੍ਰਾਮ ਪੰਚਾਇਤਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ