JALANDHAR WEATHER

ਜੰਮੂ ਕਸ਼ਮੀਰ ਚੋਣਾਂ: ਦੁਪਹਿਰ 3 ਵਜੇ ਤੱਕ 50 ਫ਼ੀਸਦੀ ਤੋਂ ਵੱਧ ਮਤਦਾਨ

ਸ੍ਰੀਨਗਰ, 18 ਸਤੰਬਰ- ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਦੁਪਹਿਰ 3 ਵਜੇ ਤੱਕ 50 ਫੀਸਦੀ ਤੋਂ ਵੱਧ ਮਤਦਾਨ ਦਰਜ ਕੀਤਾ ਗਿਆ, ਇਹ ਜਾਣਕਾਰੀ ਚੋਣ ਕਮਿਸ਼ਨ ਨੇ ਸਾਂਝੀ ਕੀਤੀ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 24 ਵਿਧਾਨ ਸਭਾ ਹਲਕਿਆਂ ਵਿਚੋਂ ਹੁਣ ਤੱਕ ਸਭ ਤੋਂ ਵੱਧ ਮਤਦਾਨ ਪ੍ਰਤੀਸ਼ਤਤਾ ਇੰਦਰਵਾਲ ਵਿਚ 72.20 ਪ੍ਰਤੀਸ਼ਤ ਦਰਜ ਕੀਤੀ ਗਈ, ਇਸ ਤੋਂ ਬਾਅਦ ਪੈਡਰ-ਨਾਗਸੇਨੀ ਵਿਚ 71.08 ਪ੍ਰਤੀਸ਼ਤ ਅਤੇ ਕਿਸ਼ਤਵਾੜ ਵਿਚ 67.58 ਪ੍ਰਤੀਸ਼ਤ ਵੋਟਿੰਗ ਹੋਈ। ਡੋਡਾ ਵੈਸਟ ਵਿਚ ਵੀ ਇਸ ਸਮੇਂ ਦੌਰਾਨ 66.75 ਫੀਸਦੀ ਦੀ ਉੱਚੀ ਵੋਟਿੰਗ ਦਰਜ ਕੀਤੀ ਗਈ। ਕਸ਼ਮੀਰ ਘਾਟੀ ’ਚ ਪਹਿਲਗਾਮ ਖੇਤਰ ’ਚ ਸਭ ਤੋਂ ਵੱਧ 58.89 ਫ਼ੀਸਦੀ ਮਤਦਾਨ ਹੋਇਆ। ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ